ਸੰਸਾਰ

ਪਿਕਸ ਵੱਲੋਂ 22 ਫਰਵਰੀ ਨੂੰ ਵੈਨਕੂਵਰ ਵਿਖੇ ਲੱਗੇਗਾ ‘ਮੈਗਾ ਜੌਬ ਫੇਅਰ-2024’

ਹਰਦਮ ਮਾਨ/ਕੌਮੀ ਮਾਰਗ ਬਿਊਰੋ | February 16, 2024 05:56 PM

ਸਰੀ-ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ (PICS) ਵੱਲੋਂ 22 ਫਰਵਰੀ 2024 ਨੂੰ ਵੈਨਕੂਵਰ ਵਿਖੇ ਮੈਗਾ ਜੌਬ ਫੇਅਰ-2024’ ਕਰਵਾਇਆ ਜਾ ਰਿਹਾ ਹੈ। ਬ੍ਰੌਡਵੇ ਸਕਾਈਟਰੇਨ ਸਟੇਸ਼ਨ ਦੇ ਨੇੜੇ ਕ੍ਰੋਏਸ਼ੀਅਨ ਕਲਚਰਲ ਸੈਂਟਰ ਵਿੱਚ ਇਹ ਜੌਬ ਫੇਅਰ ਸਵੇਰੇ 9:30 ਵਜੇ ਸ਼ੁਰੂ ਹੋਵੇਗਾ ਅਤੇ ਦੁਪਹਿਰ ਵਜੇ ਸਮਾਪਤ ਹੋਵੇਗਾ।

ਇਹ ਜਾਣਕਾਰੀਦਿੰਦਿਆਂ PICS ਦੀ ਮਾਰਕੀਟਿੰਗ,  ਸੰਚਾਰ ਅਤੇ ਫੰਡਰੇਜ਼ਿੰਗ ਅਫਸਰ ਫਲਕ ਬੇਤਾਬ ਨੇ ਦੱਸਿਆ ਹੈ ਕਿ ਮੈਗਾ ਜੌਬ ਫੇਅਰ ਪਿਕਸ ਦੇ ਰੋਜ਼ਗਾਰ ਸੇਵਾਵਾਂ ਪ੍ਰੋਗਰਾਮਾਂ ਲਈ ਹਾਲਮਾਰਕ ਈਵੈਂਟ ਹੈ। ਇਸ ਰਾਹੀਂ ਨੌਕਰੀ ਲੱਭਣ ਵਾਲਿਆਂ ਨੂੰ ਰੁਜ਼ਗਾਰ ਦੇਣ ਵਾਲਿਆਂ ਨਾਲ ਸਿੱਧੇ ਤੌਰ 'ਤੇ ਜੁੜਨ ਅਤੇ ਲੇਬਰ ਮਾਰਕੀਟ ਵਿੱਚ ਉਪਲਬਧ ਅਣਗਿਣਤ ਮੌਕਿਆਂ ਦੀ ਪੜਚੋਲ ਕਰਨ ਦਾ ਅਨਮੋਲ ਮੌਕਾ ਪ੍ਰਦਾਨ ਹੋਵੇਗਾ। ਇਸ ਤੋਂ ਇਲਾਵਾ ਹਾਜ਼ਰੀਨ ਕਮਿਊਨਿਟੀ ਸੇਵਾ ਪ੍ਰਦਾਨ ਕਰਨ ਵਾਲਿਆਂ ਅਤੇ ਵਿਦਿਅਕ ਸੰਸਥਾਵਾਂ ਦੁਆਰਾ ਪੇਸ਼ ਕੀਤੇ ਸਰੋਤਾਂ ਤੱਕ ਪਹੁੰਚ ਕਰਨ ਦਾ ਲਾਭ ਲੈ ਸਕਣਗੇ। ਇਹ ਇਵੈਂਟ ਆਪਣੀ ਪਹਿਲੀ ਨੌਕਰੀ ਦੀ ਭਾਲ ਕਰ ਰਹੇ ਨਵੇਂ ਵਿਅਕਤੀਆਂ,  ਵਰਕ ਫੋਰਸ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਜਾਂ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਦਾ ਟੀਚਾ ਰੱਖਣ ਵਾਲੇ ਵਿਅਕਤੀਆਂ ਲਈ ਖੁੱਲ੍ਹਾ ਹੈ।

ਉਨ੍ਹਾਂ ਕਿਹਾ ਕਿ PICS ਕੈਨੇਡਾ ਵਿੱਚ ਇੱਕ ਹਰਮਨ ਪਿਆਰੀ ਗ਼ੈਰ-ਲਾਭਕਾਰੀ ਸੰਸਥਾ ਹੈ,  ਜੋ ਪੂਰੇ ਬ੍ਰਿਟਿਸ਼ ਕੋਲੰਬੀਆ ਵਿੱਚ ਰੁਜ਼ਗਾਰ ਸੰਬੰਧੀ ਸੇਵਾਵਾਂ,  ਬੰਦੋਬਸਤ ਸੇਵਾਵਾਂ,  ਸੀਨੀਅਰ ਹਾਊਸਿੰਗ,  ਕਮਿਊਨਿਟੀ ਸੇਵਾਵਾਂ ਅਤੇ ਹੋਰ ਬਹੁਤ ਸਾਰੇ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦੀ ਹੈ।

ਨੌਕਰੀ ਮੇਲੇ ਜਾਂ PICS ਪ੍ਰੋਗਰਾਮਾਂ ਬਾਰੇ ਕਿਸੇ ਵੀ ਪੁੱਛਗਿੱਛ ਲਈ ਫਲਕ ਬੇਤਾਬ ਨਾਲ ਫੋਨ ਨੰਬਰ : 604.596.7722x103 ਜਾਂ Email: phalak.betab@pics.bc.ca ਤੇ ਸੰਪਰਕ ਕੀਤਾ ਜਾ ਸਕਦਾ ਹੈ।

Have something to say? Post your comment

 

ਸੰਸਾਰ

ਕ੍ਰਿਕੇਟ ਸੇਵਾਵਾਂ ਸ਼ੁਰੂ ਕਰਨ ਲਈ ਪਿਕਸ ਸੋਸਾਇਟੀ ਅਤੇ ਐਲਐਮਐਸ ਕੈਨੇਡਾ ਬਣੇ ਆਪਸੀ ਸਾਂਝੇਦਾਰ

ਵੈਨਕੂਵਰ ਵਿਚਾਰ ਮੰਚ ਵੱਲੋਂ ਸਰੀ ਵਿਚ ਕਰਵਾਇਆ ਵਿਸਾਖੀ ਨੂੰ ਸਮਰਪਿਤ ਕਵੀ ਦਰਬਾਰ

ਜਸਵਿੰਦਰ ਹੇਅਰ ਬਣੇ ਤਰਕਸ਼ੀਲ ਸੁਸਾਇਟੀ ਸਰੀ ਯੂਨਿਟ ਦੇ ਨਵੇਂ ਪ੍ਰਧਾਨ

ਕਿਲੋਨਾ ਵਿਖੇ ਓਕਆਗਨ ਗੁਰਦੁਆਰਾ ਵੱਲੋਂ ਸਜਾਏ ਵਿਸਾਖੀ ਨਗਰ ਕੀਰਤਨ ਵਿਚ ਸ਼ਰਧਾਲੂ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਾਮਲ ਹੋਏ

ਕੈਨੇਡਾ: ਵੈਨਕੂਵਰ ਵਿਚਾਰ ਮੰਚ ਵੱਲੋਂ ਸੁੱਚਾ ਸਿੰਘ ਕਲੇਰ ਨਾਲ ਵਿਸ਼ੇਸ਼ ਮਿਲਣੀ

ਵਾਈਟ ਰੌਕ ਵਿਚ ਵਾਪਰੀਆਂ ਦੋ ਘਟਨਾਵਾਂ ਵਿਚ ਇਕ ਪੰਜਾਬੀ ਨੌਜਵਾਨ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ

ਬੈਲਜੀਅਮ ਵਿਖੇ ਪਹਿਲੇ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਕਰਵਾਏ ਜਾਣਗੇ ਅਖੰਡ ਪਾਠ ਸਾਹਿਬ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਕੀਤਾ ਗਿਆ ਰਿਲੀਜ਼

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੈਡਮ ਮਰੀਅਮ ਨਵਾਜ ਸ਼ਰੀਫ਼ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰੂਘਰ ਸਰਧਾ ਨਾਲ ਦਰਸ਼ਨ ਕਰਨ ਦਾ ਸਵਾਗਤ : ਮਾਨ